
ਇੱਕ ਕਿਸਾਨ ਸਾਰਾ ਦਿਨ ਖੇਤ ਵਿੱਚ ਕੰਮ ਕਰਕੇ ਸ਼ਾਮ ਨੂੰ ਥੱਕਿਆ ਹੋਇਆ ਘਰ ਜਾ ਰਿਹਾ ਸੀ। ਭੁੱਖ ਲੱਗੀ ਸੀ ਪਰ ਜੇਬ ਵਿੱਚ ਕੁੱਝ ਕੁ ਹੀ ਪੈਸੇ ਸਨ। ਰਾਹ ਵਿੱਚ ਇੱਕ ਹਲਵਾਈ ਦੀ ਦੁਕਾਨ ਆਈ ਤਾਂ ਦੁਕਾਨ ਵਿੱਚ ਪਈਆਂ ਮਠਿਆਇਆ ਦੀ ਖੁਸ਼ਬੂ ਨੇ ਭੁੱਖ ਹੋਰ ਵਧਾ ਦਿੱਤੀ ਤੇ ਕਦਮ ਰੋਕ ਦਿੱਤੇ।

ਦੁਕਾਨਦਾਰ ਨੇ ਜਦੋ ਕਿਸਾਨ ਨੂੰ ਦੁਕਾਨ ਦੇ ਅੱਗੇ ਮੰਤਰ-ਮੁਗਧ ਜਿਹਾ ਖੜਾ ਦੇਖਿਆ ਤਾਂ ਉਸ ਦੇ ਦਿਮਾਗ ਵਿੱਚ ਖੁਰਾਫਾਤ ਆਈ। ਉਹ ਉਸ ਕੋਲ ਗਿਆ ਤੇ ਕਿਹਾ ਤੇ ਕਿਹਾ ਤੂੰ ਮੇਰੀਆਂ ਮਠਾਈਆਂ ਵੱਲ ਦੇਖੀ ਜਾਣਾ ਏ ਲਿਆ ਕੱਢ ਪੈਸੇ।
ਪਹਿਲ਼ਾਂ ਤਾਂ ਕਿਸਾਨ ਡਰ ਗਿਆ ਪਰ ਫਿਰ ਸੰਭਲ ਕੇ ਸੂਝ-ਬੂਝ ਨਾਲ ਬੋਲਿਆ ਮੈਂ ਮਿਠਾਈਆਂ ਖਾਧੀਆਂ ਥੋੜੀਆਂ ਏ ਬਸ ਵੇਖੀ ਜਾਦਾਂ ਸੀ। ਪਰ ਦੁਕਾਨਦਾਰ ਅੜ ਗਿਆ ਤੇ ਕਹਿੰਦਾ ਮਿਠਾਈਆਂ ਦੀ ਖੁਸ਼ਬੂ ਲੈਣਾ ਵੀ ਖਾਣ ਬਰਾਬਰ ਹੈ ਲਿਆ ਪੈਸੇ ਕੱਢ।
ਇਹ ਵੀ ਪੜੋ-
जीवन में नैतिक मूल्य का महत्व Importance of Moral Values
बच्चों के मन से टीचर का डर कैसे दूर करे ?
ਕਿਸਾਨ ਨੇ ਕੁੱਝ ਸੋਚਿਆ ਤੇ ਕੁੱਝ ਸਿੱਕੇ ਹੱਥ ਵਿੱਚ ਲੈ ਲਏ ਤੇ ਖੜਕਾਨ ਲੱਗ ਪਿਆ। ਪੈਸਿਆਂ ਦੀ ਆਵਾਜ ਦੁਕਾਨਦਾਰ ਨੂੰ ਸੁਣਾ ਕੇ ਪੈਸੇ ਵਾਪਸ ਜੇਬ ਵਿੱਚ ਰੱਖ ਲਏ। ਦੁਕਾਨਦਾਰ ਨੇ ਕਿਹਾ ਪੈਸੇ ਤੂੰ ਦਿੱਤੇ ਤਾਂ ਹੈ ਨਹੀਂ ਤਾਂ ਕਿਸਾਨ ਕਹਿਣ ਲਗਾ ਪੈਸਿਆਂ ਦੀ ਖਣਕ ਸੁਣਨਾ ਪੈਸੇ ਲੈਣ ਸਮਾਨ ਹੀ ਹੈ। ਦੁਕਾਨਦਾਰ ਸ਼ਰਮਿੰਦਾ ਜਿਹਾ ਹੋਇਆ ਦੁਕਾਨ ਅੰਦਰ ਵੜ ਗਿਆ।
ਸਿੱਖਿਆ- ਬੱਚਿਓ। ਸਾਨੂੰ ਹਮੇਸ਼ਾ ਸੂਝ-ਬੂਝ ਤੋਂ ਕੰਮ ਲੈਣਾ ਚਾਹੀਦਾ ਹੈ।
अध्यापक दिवस 5 सितम्बर | Teachers Day 5 September
हिंदी दिवस : 14 सितम्बर को क्यों मनाया जाता है? जाने राष्ट्रीय हिंदी दिवस के बारे में
जीवन में नैतिक मूल्य का महत्व Importance of Moral Values
बच्चों के मन से टीचर का डर कैसे दूर करे ?
बच्चों का पालन पोषण (Parenting)
ZyCoV-D COVID वैक्सीन को 12 साल से अधिक उम्र के बच्चों के लिए मंजूरी