
8393 NTT ਪੋਸਟਾਂ ਸਬੰਧੀ ਅੰਦੋਲਨਕਾਰੀ ਕੱਚੇ ਅਧਿਆਪਕਾ ਵਲੋਂ ਮੰਗ ਕੀਤੀਆਂ ਗਈਆਂ ਭਰਤੀ ਸੰਬੰਧੀ ਸ਼ਰਤਾਂ ਨੂੰ ਪੰਜਾਬ ਸਰਕਾਰ ਵਲੋਂ ਪ੍ਰਵਾਨ ਕਰਕੇ ਨੋਟੀਫਿਕੇਸ਼ਨ ਜਾਰੀ ਕਰ ਦਿਤਾ ਗਿਆ ਸੀ, ਇਸ ਨੋਟੀਫਿਕੇਸ਼ਨ ਜਾਰੀ ਹੋਣ ਉਪਰੰਤ ਸਿੱਖਿਆ ਸਕੱਤਰ ਸ਼੍ਰੀ ਕ੍ਰਿਸ਼ਨ ਕੁਮਾਰ ਵਲੋਂ ਪ੍ਰੈਸ ਨੋਟ ਵੀ ਜਾਰੀ ਕਰ ਦਿੱਤਾ ਗਿਆ ਹੈ।
ਪੰਜਾਬ ਦੇ ਸਿੱਖਿਆ ਵਿਭਾਗ ਨੇ 8393 NTT ਪੋਸਟਾਂ ਸਬੰਧੀ ਕੱਚੇ ਅਧਿਆਪਕਾਂ ਨੂੰ ਰਾਹਤ ਦਿੰਦਿਆਂ ਨਵਾਂ ਨੋਟੀਫਿਕੇਸ਼ਨ ਜਾਰੀ ਕਰਨ ਉਪਰੰਤ ਪ੍ਰੈਸ ਨੋਟ ਵੀ ਜਾਰੀ ਕਰ ਦਿੱਤਾ ਹੈ ਜਿਸ ਵਿੱਚ ਹੁਣ ਇਨ੍ਹਾਂ ਅਧਿਆਪਕਾਂ ਨੂੰ ਵੀ ਪ੍ਰੀ -ਪ੍ਰਾਇਮਰੀ ਦੀਆਂ ਪੋਸਟਾਂ ਵਿਚ ਐਡਜਸਟ ਕਰਨ ਦਾ ਰਾਹ ਪੱਧਰਾ ਹੋ ਗਿਆ ਹੈ।
ਨੋਟੀਫਿਕੇਸ਼ਨ ਵਿੱਚ ਸੰਵਿਧਾਨ ਦੇ ਆਰਟੀਕਲ -309 ਦਾ ਹਵਾਲਾ ਦਿੰਦਿਆਂ ਅਸਾਮੀਆਂ ਵਾਸਤੇ ਪਹਿਲਾਂ ਸ਼ਰਤਾਂ ‘ਚ ਨਰਮੀ ਕਰਦਿਆਂ ਵੱਖ-ਵੱਖ ਤੌਰ ਤੇ ਕੰਮ ਕਰ ਰਹੇ ਕੱਚੇ ਅਧਿਆਪਕਾਂ ਨੂੰ ਅਪਲਾਈ ਕਰਨ ਦੇ ਸਮਰੱਥ ਬਣਾ ਦਿੱਤਾ ਹੈ।
ਨਵੇਂ ਨੋਟੀਫ਼ਿਕੇਸ਼ਨ ਅਤੇ ਪ੍ਰੈਸ ਨੋਟ ਮੁਤਾਬਿਕ 10+2 ਵਿਚੋਂ 45 ਪ੍ਰਤੀਸ਼ਤ ਅੰਕ, NCTE ਤੋਂ ਪ੍ਰਵਾਨਿਤ NTT ਦਾ ਡਿਪਲੋਮਾ ਜਾਂ ਸਰਟੀਫਿਕੇਟ ਘੱਟੋ ਘੱਟ ਇਕ ਸਾਲ ਦਾ, ਸਰਕਾਰੀ ਸਕੂਲ ਵਿੱਚ ਬਤੌਰ STR/AIE/EGS/IEV ਵਲੰਟੀਅਰ, ਸਿੱਖਿਆ ਪ੍ਰੋਵਾਈਡਰ ਤਿੰਨ ਸਾਲਾਂ ਦਾ ਤਜਰਬਾ ਹੋਵੇ, ਅਪਲਾਈ ਕਰ ਸਕਦੇ ਹਨ।
Press Note

Notification



ਅੰਦੋਲਨਕਾਰੀ ਕੱਚੇ ਅਧਿਆਪਕਾਂ ਨੂੰ ਬਹੁਤ ਬਹੁਤ ਮੁਬਾਰਕਾਂ !!!!
G.K. Notes In Punjabi For 6635 ETT / 8393 NTT / Punjab Police Exam Part -1
G.K. Notes In Punjabi Part -2 pdf free download
6ਵਾਂ ਪੇ ਕਮਿਸ਼ਨ ਸੰਬੰਧੀ ਵਿੱਤ ਵਿਭਾਗ ਪੰਜਾਬ ਸਰਕਾਰ ਵਲੋਂ
Purchase Best & Affordable Laptop From Amazon